ਹੁਣ ਅਸੀਂ ਸ਼ਬਦ, ਅਸ਼ਟਪਦੀ ਅਤੇ ਛੰਤ ਬਾਰੇ ਸਮਝਾਂਗੇ।
ਸ਼ਬਦ
ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਰਾਗ ਵਿੱਚ ਪਹਿਲਾਂ ਸ਼ਬਦ ਆਉਂਦੇ ਹਨ।ਸ਼ਬਦ ਦੇ ਵੀ ਕਈ ਭੇਦ ਹਨ ਜਿਵੇਂ ਇਕਤੁਕੇ, ਦੁਤੁਕੇ, ਤਿਤੁਕੇ, ਚੌਤੁਕੇ ਇਸ ਦਾ ਭਾਵ ਸ਼ਬਦ ਦੇ ਅੰਦਰ ਆਈਆਂ ਤੁਕਾਂ/ ਲਾਈਨਾਂ ਤੋਂ ਹੈ।ਇੱਕ ਬੰਦ ਵਿੱਚ ਕਿੰਨੀਆਂ ਪੰਕਤੀਆਂ /ਲਾਈਨਾਂ ਆਈਆਂ ਹਨ।ਇੱਕ, ਦੋ, ਤਿੰਨ ਜਾਂ ਚਾਰ।
ਇਕਪਦੇ/ ਇਕਪਦਾ, ਦੁਪਦੇ/ ਦੁਪਦਾ, ਤਿਪਦਾ, ਚਉਪਦੇ, ਪੰਚਪਦੇ।ਇਸ ਦਾ ਭਾਵ ਸ਼ਬਦ ਵਿੱਚ ਆਏ ਬੰਦਾਂ ਨਾਲ ਹੈ।ਕੋਈ ਕੋਈ ਬੰਦਾਂ ਨੂੰ ਪਉੜੀਆਂ ਵੀ ਕਹਿ ਦਿੰਦੇ ਹਨ।
ਅਸ਼ਟਪਦੀ/ਅਸ਼ਟਪਦੀਆਂ
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਸ਼ਟਪਦੀ 33 ਵਾਰੀ ਅਤੇ ਅਸ਼ਟਪਦੀਆਂ 50 ਵਾਰੀ ਆਉਂਦੀਆ ਹਨ।ਇਸ ਤੋਂ ਭਾਵ ਹੈ ਜੋ ਰਚਨਾ 8 ਪਦਾਂ/8 ਬੰਦਾਂ ਜਾਂ 8 ਪਉੜੀਆਂ ਵਾਲੀ ਹੋਏ।ਇਸ ਦੀ ਗਿਣਤੀ 32 ਵਾਰੀ ਵੀ ਆਉਂਦੀ ਹੈ।ਇਹ ਸ਼ਬਦ
24 ਵਾਰੀ ਤਾਂ ਸੁਖਮਨੀ ਬਾਣੀ ਵਿੱਚ ਹੀ ਆਉਂਦਾ ਹੈ।
ਛੰਤ/ਛਕੇ
ਛੰਤ ਕਾਵਿ ਰੂਪ ਦੀ ਇੱਕ ਕਿਸਮ ਹੈ।ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਪ੍ਰਕਾਰ ਦੇ ਛੰਤ ਵਰਤੇ ਗਏ ਹਨ।ਛੰਤਾਂ ਦੇ ਗਰੁੱਪ ਨੂੰ ਛੱਕੇ ਕਿਹਾ ਜਾਂਦਾ ਹੈ ਜਿਵੇਂ ਆਸਾ ਕੀ ਵਾਰ।
Now we will understand about Shabad, Ashtpadi and Chhant.
Shabad
In every Raag of Dhan Guru Granth Sahib Ji, the shabads comes first. There are also many variations of the shabad such as Iktuke, Dutuke, Tituke, Chautuke. How many rows / lines are there in a paragraph/verse. One, two, three or four.
Ikpade/Ikpada, Dupde/Dupda, Tipda, Chaupade, Panchpade. This means with the verses in the Shabad. Some people even call the verses Pauris.
Ashtpadi/Ashtpadian
Dhan Guru Granth Sahib Ji has Ashtpadi 33 times and Ashtpadian 50 times. This means that the composition consists of 8 verses / 8 stanzas or 8 pauris. It comes in total 32 times. This word comes 24 time in Sukhmani Sahib Bani itself.
Chhant/Chhake
Chhant is a form of poetry. In Dhan Dhan Guru Granth Sahib Ji many types of chhant are used. The group of chhant is called Chakka like Asa Ki Vaar.
Author: Sdn. Mandeep Kaur (UAE)